ਰੱਬਾ ਮਾਫ਼ ਕਰੀ ਮੈਨੂੰ
ਦੁਆ ਹਰ ਰੋਜ ਇਹ ਕਰਦਾ ਹਾਂ
ਸਾਰਾ ਦਿਨ ਕੋਈ ਪੁੰਨ ਨਾ ਖੱਟ ਕੇ
ਪਾਪਾਂ ਦੀ ਗੱਠੜੀ ਭਰਦਾ ਹਾਂ
ਕਿੱਨੇਆ ਦਾ ਹੀ ਬੁਰਾ ਮੰਗਦਾ
ਤੇ ਪਥੱਰ ਰਾਹਾਂ ਵਿੱਚ ਧਰਦਾ ਹਾਂ
ਰੱਬ ਦਾ ਨਾਂ ਵੀ ਕਦੇ ਲਿਆ ਨਹੀ
ਬਸ ਲੋਕ ਵਿਖਾਵਾ ਕਰਦਾ ਹਾਂ
ਹੋਰਾਂ ਲਈ ਮੈਂ ਬੂਹੇ ਢੋਏ
ਆਸ ਸੁਵੇਰਇਆ ਦੀ ਕਰਦਾ ਹਾਂ
ਚਾਨਣ ਅਪਨੀਆ ਰਾਵਾ ਨੂੰ
ਹੋਰ ਲਈ ਹਨੇਰਾ ਕਰਦਾ ਹਾਂ
ਸੁਖਾ ਦੀ ਹੱਲੇ ਵੀ ਥੋੜ ਹੈ
ਨਿਤ ਨਵੀਆਂ ਮੁਰਾਦਾ ਕਰਦਾ ਹਾਂ
ਖੁਸ਼ੀਆਂ ਵੀ ਸਨ ਕਦੀ ਹਿੱਸੇ ਮੇਰੇ
ਬਾਜਵਾ ਘੁਟ ਸਬਰਾ ਦੇ ਭਰਦਾ ਹਾਂ
ਕਲਾਮ :- ਹਰਮਨ ਬਾਜਵਾ ( ਮੁਸਤਾਪੁਰਿਆ )
Comments
Post a Comment