ਜੀ ਕਰੇ ਤੇਰੇ ਗੱਲ ਦਾ

ਜੀ ਕਰੇ ਤੇਰੇ ਗੱਲ ਦਾ ਹਾਰ ਬਣ ਜਾ ਜੇਹਿੜਾ ਸਜਾਏ ਤੈਨੂੰ ਉਹ ਸ਼ਿੰਗਾਰ ਬਣ ਜਾ
ਬਣ ਚੂੜੀਆਂ ਛੰਣ ਛੰਣ ਕਰਦਾ ਫਿਰਾਂ ਕਦੇ ਨੱਕ ਦੇ ਕੋਕੇ ਦੀ ਲਿਸ਼੍ਕਾਰ ਬਣ ਜਾ
ਬਣ ਟਿੱਕਾ ਮੱਥੇ ਤੇ ਚਮਕਾ ਮੈਂ ਤੇਰੇ ਬੁੱਲਾ ਉੱਤੇ ਹਾੱਸੇ ਦੀ ਫੁਹਾਰ ਬਣ ਜਾ
ਗੁੱਤ ਦਾ ਪਰਾਂਦਾ ਬਣ ਹਵਾ ਵਿਚ ਉੱਡਾ ਕਾਲਾ ਟਿੱਕਾ ਬਣ ਰੂਪ ਦਾ ਪਹਰੇਦਾਰ ਬਣ ਜਾ
ਬਣ ਸ਼ੀਸ਼ਾ ਕੰਦ ਉੱਤੇ ਲਮਕਾ ਮੈਂ ਕਰੇ ਗੱਲਾਂ ਮੇਰੇ ਨਾਲ ਤੇਰਾ ਰਾਜਦਾਰ ਬਣ ਜਾ
ਬਣ ਸੋਚ ਤੇਰੇ ਖਿਆਲਾ ਵਿੱਚ ਘੁਮਦਾ ਰਹਾਂ ਤੇਰੇ ਮੁਹੋ ਜੇਹਿੜਾ ਹੋਏ ਇਜਹਾਰ ਬਣ ਜਾ
ਹਰ ਵੇਲੇ ਨਾਲ ਰਹੇ "ਬਾਜਵਾ" ਸਾਏ ਵਾੰਗੂ ਤੇਰੀ ਜ਼ਿੰਦਗੀ ਦਾ ਪਹਿਲਾ ਮੈਂ ਪਿਆਰ ਬਣ ਜਾ
ਕਲਮ - ਹਰਮਨ ਬਾਜਵਾ ( ਮੁਸਤਾਪੁਰਿਆ )

Comments