ਮੈਂ ਵੀ ਚੋਉਂਦਾ ਸੀ ਉਹਨੂੰ

ਮੈਂ ਵੀ ਚੋਉਂਦਾ ਸੀ ਉਹਨੂੰ
ਉਹ ਵੀ ਜਾਣ ਵਾਰਦੀ ਸੀ
ਖੋਰੇ ਕਰਜ ਸੀ ਉਹ ਕਿਹੜਾ
ਜੀਦਾ ਮੁੱਲ ਉਹ ਤਾਰਦੀ ਸੀ
ਹੋਵਾ ਨਾ ਜੱਦ ਕੋਲ ਮੈਂ
ਮੇਰੀ ਫੋਟੋ ਨੂੰ ਨਿਹਾਰਦੀ ਸੀ
ਉਹਦੀ ਇੱਕੋ ਕਾਤਿਲ ਤੱਕਣੀ ਹੀ
ਸਾਡਾ ਸੀਨਾ ਠਾਰਦੀ ਸੀ
ਮੇਰਾ ਹਰ ਸ਼ੋਂਕ ਪੁਗਾਨ ਲਈ
ਆਪਣੀਆ ਰੀਜਾ ਮਾਰਦੀ ਸੀ
ਕਿੱਦਾ ਖੁਸ ਰਹਾਂ ਹਰ ਵੇਲੇ
ਬਸ ਏਹ੍ਹੋ ਗੱਲ ਵਿਚਾਰਦੀ ਸੀ
ਭਾਵੇ ਹੋਵਾ ਮੈਂ ਨਾਰਾਜ ਕਦੇ
ਪਰ ਉਹਦੀ ਹਰ ਗੱਲ ਪਿਆਰ ਦੀ ਸੀ
ਸਾਡੇ ਕਿੱਤੇ ਕਈ ਟੁੱਟੇ ਵਾਦੇ
ਪਰ ਉਹ ਪੱਕੀ ਕੋਲ ਕਰਾਰ ਦੀ ਸੀ
ਅੱਸੀ ਭਾਵੇ ਉਹਨੂੰ ਉਡੀਕੀਆ ਨਹੀ
ਉਹਨੂੰ ਭੁਖ ਸਾਡੇ ਦੀਦਾਰ ਦੀ ਹੀ ਸੀ
ਅੱਸੀ ਪਤਝੜ ਵੇਖੀ ਹਰ ਪਾਸੇ
ਉਹਨੇ ਲਿਆਂਦੀ ਰੁੱਤ ਬਹਾਰ ਦੀ ਸੀ
ਹੰਜੂ ਆਨ ਤੋ ਪਹਿਲਾ ਸੀ ਪੂੰਜ ਦਿੰਦੀ
ਹੱਸੇ ਖਿੱਲਰ ਦੇ ਜਦੋ ਵੰਗ ਛੰਨਕਾਰ ਦੀ ਸੀ
ਮੈਂ ਲੱਬ-ਦਾ ਰੱਬ ਮੰਦਿਰ ਮਸਜਿਦਾ ਚ ਰਿਹਾ
ਹਰ ਵੇਲੇ ਉਹ ਮੇਰੀ ਆਰਤੀ ਉਤਾਰ ਦੀ ਸੀ
ਮੈਂ ਬੈਠਾ ਸੀ ਕੋਹਾ ਦੂਰ ਓਸ ਤੋ
ਉਹਦੇ ਲਈ ਹਰ ਘੜੀ ਇੰਤਜ਼ਾਰ ਦੀ ਸੀ
ਸ਼ਕ ਕਰਨ ਨੂੰ ਉਹ ਕਰ ਲੈਂਦੀ
ਕਰਾ ਸੱਜਦੇ ਉਹਦੇ ਗੱਲ ਇਤਬਾਰ ਦੀ ਸੀ
ਹਰ ਮੋੜ ਤੇ ਲਿਆ ਇਮਤਿਹਾਨ ਉਹਦੇ ਪਿਆਰ ਦਾ
ਸਾਡੀ ਬਣ ਗਈ ਆਦਤ ਹਰ ਵਾਰ ਦੀ ਸੀ
ਅੱਸੀ ਮੰਗਦੇ ਸਫਾਈ ਖੋਰੇ ਕਿਸ ਗੱਲ ਦੀ ਸੀ
ਉਹ ਚੁੱਪ ਰਹ ਕਿੰਨੇ ਹੀ ਦੁਖ ਸਹਾਰ ਦੀ ਸੀ
ਉਹਦੇ ਜਾਨ ਪਿਛੋ "ਹਰਮਨ " ਨੂੰ ਇਹਸਾਸ ਹੋਇਆ
ਖੇਡ ਸੋਖੀ ਨਹੀ "ਬਾਜਵਾ" ਇਸ਼ਕ਼ ਵਿਆਪਾਰ ਦੀ ਸੀ
"ਮੁਸਤਾਪੁਰਿਆ" ਵੇ ਚਰਚਾ ਹੁੰਦੀ ਗਲੀ ਗਲੀ
ਗੱਲ ਉਹਦੀ ਜਿੱਤ ਤੇ ਸਾਡੀ ਹਾਰ ਦੀ ਸੀ
ਕਲਮ- ਹਰਮਨ ਬਾਜਵਾ ( ਮੁਸਤਾਪੁਰਿਆ )

Comments