ਜਾਦੂ ਇਸ਼ਕ਼ ਦਾ ਸਿਰ ਚੜ ਬੋਲਦਾ
ਚੰਗੇ ਭਲੇ ਨੂੰ ਗਲੀਆਂ ਚ ਰੋਲਦਾ
ਨਵੇ ਬੂਹੇ ਇਮਤਿਹਾਨਾ ਦੇ ਖੋਲਦਾ
ਪੀੜਾ ਸ਼ਹਿ ਕੇ ਵੀ ਮੁਹੋ ਕੁਜ ਨੀ ਬੋਲਦਾ
ਬੰਦਾ ਕੀ ਤੋ ਕੀ ਹੈ ਬੰਨ ਜਾਂਦਾ
ਜਦੋ ਇਸ਼ਕ਼ ਚ ਕਿਸੇ ਦੇ ਪੈ ਜਾਂਦਾ
ਆਖਾਂ ਖੁਲੀਆਂ ਨਾਲ ਸੁਪਨੇ ਹੈ ਲਈ ਜਾਂਦਾ
ਨਾਲੇ ਫਿਕਰਾਂ ਵਿਚ ਓਹਦੇ ਹੈ ਢਈ ਜਾਂਦਾ
ਫੇਰ ਚੇਤਾ ਕਿਸੇ ਦਾ ਨਹੀ ਰਹਿੰਦਾ
ਬਸ ਸੱਜਣਾ ਦਾ ਹੋ ਕੇ ਰਹਿ ਜਾਂਦਾ
ਇਹ ਇਸ਼ਕ਼ ਤੇ ਉਸ ਜ਼ਹਿਰ ਵਰਗਾ
ਜਿਹਨੂੰ ਪੀ ਕੇ ਆਸ਼ਿਕ਼ ਮਰਦਾ ਨਹੀ
ਨਾਂ ਸੱਜਣਾ ਨੂੰ ਫੇਰ ਛੱਡਿਆ ਜਾਵੇ
ਪੈੜ ਲੱਬਨੋ ਉਹਦੀ ਵੀ ਹੱਟਦਾ ਨਹੀ
ਮੈਂ ਸੁਨਿਆ ਸੀ ਕਿਸੇ ਆਸ਼ਿਕ਼ ਤੋਂ
ਕਹਿੰਦਾ ਉਹਦੇ ਬਿਨਾ ਮੇਰਾ ਸਰਦਾ ਨਹੀ
ਭਾਵੇ ਅੱਖਾ ਤੋਂ ਕੋਹਾ ਦੂਰ ਸਹੀ
ਬਿਨਾ ਮਰਜੀ ਉਹਦੀ "ਬਾਜਵਾ" ਮਰਦਾ ਨਹੀ
ਸਾਰੇ ਦੁਖ ਹੱਸ ਕੇ ਸੇਹ ਲੂੰਗਾ
ਉਹਦਾ ਇਕ ਵੀ ਅੱਥਰੂ ਜਰਦਾ ਨਹੀ
ਮੇਰੀ ਜ਼ਿੰਦਗੀ ਅਧੂਰੀ ਉਹਦੇ ਬਿਨਾ
ਕਿਉਂ ਇਸ਼ਕ਼ ਸਬਕ ਇਹ ਪੜਦਾ ਨਹੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
Comments
Post a Comment