ਹੀਰੇਆ ਦੇ ਮੁੱਲ ਅੱਗੇ ...

ਹੀਰੇਆ ਦੇ ਮੁੱਲ ਅੱਗੇ ਕੋਡੀਆਂ ਦਾ ਕੀ ਮੁੱਲ
ਸੋਨੇ ਦੀ ਚਮਕ ਵਖਰੀ ਓਹਦੇ ਪਾਣੀ ਦਾ ਕੀ ਤੁੱਲ
ਕੀਤਾ ਕਿਸੇ ਜੇ ਇਹਸਾਨ ਹੋਵੇ ਮੁੱਲ ਚੁਕੋਣਾ ਜਾਂਦੇ ਭੁੱਲ
ਅਮੀਰਾ ਦਾ ਤੇ ਰੱਬ ਵੀ ਰਾਖਾ ਜਾਵੇ ਹਨੇਰੀ ਗਰੀਬ ਤੇ ਝੁੱਲ
ਸੋਹਣਇਆ ਸ਼ਕਲਾ ਪਸੰਦ ਕਰਦੇ ਚੰਗੇ ਦਿਲ ਜਾਂਦੇ ਨੇ ਰੁਲ
ਗੰਡਾ ਰਿਸ਼ਤਇਆ ਦੀ ਜੇ ਪੱਕੀਆਂ ਨੇ ਕਿਥੋ ਜਾਣ ਫੇਰ ਛੇਤੀ ਖੁੱਲ
ਮਾੜੀਆਂ ਚੀਜਾਂ ਦੀ ਕਦਰ ਨਾ ਕੋਈ ਜਾਂਦੇ ਮਿਹੰਗੀਆਂ ਉੱਤੇ ਡੁੱਲ
ਬਾਜਵਾ ਟਾਹਣੀ ਪਰ ਝੁਕਦੀ ਓਹ੍ਹੀ ਲੱਗੇ ਹੋਣ ਜਿਥੇ ਰੱਜ ਕੇ ਫੁੱਲ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments