ਕੋਸ਼ਿਸ਼ ਤਾ ਬੜੀ...

ਕੋਸ਼ਿਸ਼ ਤਾ ਬੜੀ ਕੀਤੀ ਮੈਂ ਉੱਮੀਦਾ ਤੇ ਖਰਾ ਉਤਰਨੇ ਦੀ
ਆਪਣੀ ਛੱਡ ਝੋਲੀ ਹੋਰਾ ਦੀ ਸਦਾ ਖੁਸ਼ੀਆਂ ਦੇ ਨਾਲ ਭਰਨੇ ਦੀ
ਉਖਾ ਹੋਵੇ ਜਾ ਸੋਖਾ ਮਿਲੇ ਰੀਝ ਲਾ ਕੇ ਕੱਮ ਪੂਰਾ ਕਰਨੇ ਦੀ
ਗੱਲਾਂ ਮਿੱਠੀਆ ਜਾਂ ਹੋਵਣ ਕੋਡੀਆਂ ਪਰ ਹੱਸ ਕੇ ਉਹਨਾ ਨੂੰ ਜਰਨੇ ਦੀ
ਨਾ ਕਦੇ ਕਿਸੇ ਵਿੱਚ ਫੁੱਟ ਪਵਾਈ ਨਾ ਆਪ ਕਿਸੇ ਨਾਲ ਲੜਣੇ ਦੀ
ਮਾੜਾ ਬੋਲ ਨਾ ਆਖ ਕਿਸੇ ਨੂੰ ਨਾ ਆਪ ਹੀ ਮਾੜਾ ਬੰਨਣੇ ਦੀ
ਸੰਗਤ ਬੰਦਗੀ ਕਰ ਮਾਹਪੁਰਸ਼ਾਂ ਦੀ ਸਦਾ ਸੱਚ ਦੇ ਰਾਹ ਤੇ ਤੁਰਨੇ ਦੀ
ਗੁਰੂਆਂ ਬਜੁਰਗਾਂ ਦਾ ਆਖਾ ਮੰਨ ਕੇ "ਬਾਜਵਾ"ਸਿਰ ਚਰਨਾ ਦੇ ਵਿੱਚ ਧਰਨੇ ਦੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments