ਤੂੰ ਦਿਲ ਚੋ ...

ਤੂੰ ਦਿਲ ਚੋ ਮੈਨੂੰ ਵਿਸਾਰ ਦਿੱਤਾ ਸਾਨੂੰ ਜਿਉਦੀਆਂ ਜੀ ਹੀ ਮਾਰ ਦਿੱਤਾ
ਮੁੱਦਤਾਂ ਤੋ ਜਲਦੇ ਆ ਰਹੇ ਸੀ ਅੱਗ ਇਸ਼ਕ਼ ਦੀ ਚ ਹੋਰ ਤੂੰ ਸਾੜ ਦਿੱਤਾ
ਉਹਦੋ ਦੀਆਂ ਸੁਨ੍ਹੇਰਿਆ ਯਾਦਾਂ ਦਾ ਅੱਜ ਵਰਕਾ ਵੀ ਤੂੰ ਪਾੜ ਦਿੱਤਾ
ਅੱਸੀ ਮੰਗਦੇ ਆਏ ਮੌਤ ਖੁਦਾ ਕੋਲੋ ਤੇਰੇ ਹੱਥੋ ਸੂਲੀ ਉਹਨੇ ਚਾੜ ਦਿੱਤਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ)

Comments