ਜੀ ਕਰਦਾ ਖੰਬ ਲਾ ਕੇ ਉੱਡ ਜਾਵਾਂ
ਮੁੜ ਧਰਤੀ ਤੇ ਨਾਂ ਪੈਰ ਲਾਵਾਂ
ਕਾਲੀਆਂ ਘਟਾਵਾਂ ਨੂੰ ਚੀਰਦਾ ਜਾਵਾਂ
ਓਸ ਉਚਾਈ ਨੂੰ ਵੀ ਛੂ ਕੇ ਆਵਾਂ
ਕੁਦਰਤ ਦਾ ਹਰ ਓਹ ਰਾਜ ਮੈਂ ਵੇਖਾ
ਦਿੱਤਾ ਰੱਬ ਦਾ ਤੋਹਫ਼ਾ ਨਾਯਾਬ ਮੈਂ ਵੇਖਾ
ਕੌਣ ਬਣਇਆ ਸਰਤਾਜ ਮੈਂ ਵੇਖਾ
ਕਿਹੜਾ ਅਰਸ਼ ਤੋ ਹੋਇਆ ਮੋਹਤਾਜ ਮੈਂ ਵੇਖਾ
ਕਿਤੇ ਦੂਰ ਉਡਾਰੀ "ਹਰਮਨ" ਮਾਰਾ
ਕੱਲਿਆ ਹੀ ਮੈਂ ਵਕ਼ਤ ਗੁਜ਼ਾਰਾ
ਕਦੇ ਵੀ ਕਿਸੇ ਤੋ ਨਾ ਹਾਰਾ
ਭਾਵੇ ਜੁੜ ਬਹਿਣਦਿਆ ਹੋਣ ਚਿੜੀਆਂ ਦੀਆਂ ਡਾਰਾਂ
ਨਾਲੇ ਵੇਖਾ ਕੌਣ ਮੇਰੇ ਲਈ ਰੋਵੇ
ਕਿਹੜਾ ਆਣ ਮੇਰੇ ਕੋਲ ਖਲੋਵੇ
ਕੌਣ ਦੁਖਾਂ ਦੀਆਂ ਪੰਡਾਂ ਢੋਵੈ
ਅਸਲੀ ਚੇਹਰੇ ਦੀ ਪਹਿਚਾਨ ਫੇਰ ਹੋਵੇ
ਹਰ ਕੋਈ ਆਣ ਕੇ ਹੱਕ ਜਤਾ ਜਾਂਦਾ
ਆਪਣਾ ਬਣ ਕੇ ਇਹਸਾਸ ਕਰਵਾ ਜਾਂਦਾ
ਭਾਵੇ ਹਨੇਰਿਆ ਨੂੰ ਮੇਰੇ ਮਿਟਾ ਜਾਂਦਾ
ਪਰ ਫੇਰ ਵੀ "ਬਾਜਵਾ " ਕਿਉ ਘਬਰਾ ਜਾਂਦਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
Comments
Post a Comment