ਕਹਿੰਦੇ ਤੀਰ ਵਿਛੋੜੇ ਦਾ ਚੰਦਰਾ
ਰਾਤ ਔਖੀ ਲੰਘੋਉਣੀ ਤਾਰੇਆ ਦੇ ਨਾਲ
ਸਾਡੀ ਕਿੰਨੀ ਗੁਜਰੀ ਕਿੰਨੀ ਬਾਕੀ ਰਹਿ ਗਈ
ਲੱਗਾ ਪਤਾ ਨਾ ਤੇਰੇ ਝੂਠੇ ਲਾਰੇਆ ਦੇ ਨਾਲ
ਕੰਧਾ ਕਚੀਆਂ ਤੇ ਛੇਤੀ ਢਹਿ ਜਾਂਦੀਆਂ ਨੇ
ਮਹਿਲ ਖੜਦੇ ਜੋ ਉਸਰੇ ਸਹਾਰਿਆ ਦੇ ਨਾਲ
ਮਾਝਦਾਰ ਵਿਚ ਕਿਸ਼ਤੀਆਂ ਤੇ ਫਸਦੀਆਂ ਨੇ ਅਕਸਰ
ਮਾਝੀ ਓਹੀ ਜੋ ਲਾ ਦੇ ਕਿਨਾਰੇਆ ਦੇ ਨਾਲ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
Comments
Post a Comment