ਸਮਝ ਕੇ ਕੋਮਲ ਫੁੱਲਾ ਨੂੰ
ਹੱਥਾ ਕੰਦ੍ਦੇਯਾ ਨੂ ਪਾ ਲਇਆ
ਕਾਹਣੂ ਵੇ ਕਮਲੇ ਦਿਲਾ ਓਏ
ਪਿਆਰ ਬੇਕਦਰਾ ਨਾਲ ਪਾ ਲਇਆ
ਛੱਡ ਕੇ ਨਰਮ ਏਹਸਾਸ ਨੂ
ਜਖਮ ਹੱਥਾ ਉੱਤੇ ਪਵਾ ਲਇਆ
ਰਾਵਾਂ ਭਾਰਿਯਾਂ ਸੀ ਪਥਰਾਂ ਨਾਲ
ਨੰਗੇ ਪੈਰੀ ਜਾਨ ਦਾ ਮੰਨ ਕੀਉ ਬਣਾ ਲਿਆ
ਮੰਜਿਲ ਸੀ ਹਾੱਲੇ ਦੂਰ ਬੜੀਆਂ
ਰਾਹ ਵੀ ਅੱਸੀ ਗਵਾ ਲਿਆ
ਪਹੁਚਾਂਗੇ ਇਕ ਦਿਨ ਜਰੂਰ ਓਥੇ
ਇਹ ਸੋਚ ਕੇ ਦਿਲ ਨੂ ਸਮਝਾ ਲਿਆ
ਪਹੁਚੇ ਤਾ ਵੇਖੇਆ ਬੂਹੇ ਸੀ ਬੰਦ
ਡੇਰਾ ਪੱਕਾ ਅੱਸੀ ਵੀ ਲਾ ਲਿਆ
ਤੈਨੂ ਇਕ ਨਜਰ ਵੇਖਣ ਲਈ
ਕਰ ਉਡੀਕਾ ਆਪ ਨੂ ਬੁੱਤ ਬਣਾ ਲਿਆ
ਕਲਮ :-- ਹਰਮਨ ਬਾਜਵਾ ( ਮੁਸਤਾਪੁਰੀਆ )
Comments
Post a Comment